Hazaarey Wala Munda Lyrics
ਦਰਿਆ ਚਨਾਬ ਦੇ ਲਹਿੰਦੇ ਪਾਸੇ
ਧੀਦੋ ਰਾਂਝੇ ਦੇ ਪਿੰਡ ਤਖ਼ਤਹਜ਼ਾਰੇ ਦਾ ਮੁੰਡਾ "ਸਾਹਿਬ"
ਤੇ ਓਥੋਂ ਤਕ਼ਰੀਬਨ ੧੨੦ ਮੀਲ, ਚਨਾਬ ਦੇ ਚੜ੍ਹਦੇ ਪਾਸੇ
ਹੀਰ ਸਿਆਲ ਦੇ ਪਿੰਡ ਝੰਗਮੰਗਿਆਣਾ ਦੀ ਕੁੜੀ "ਨੂਰ"
ਸ਼ਾਯਦ ਐਥੋਂ ਦੀਆਂ ਫਿਜ਼ਾਵਾਂ ′ਚ ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਏ!
ਤਾਹੀਓਂ, ਅੱਜ ਫ਼ੇਰ "ਨੂਰ" ਦੀਆਂ ਵੰਗਾਂ 'ਚੋਂ ਹੀਰ ਦੀ ਹੂਕ ਬੋਲਦੀ ਏ
"ਸ਼ਾਲਾ! ਇਸ ਵਾਰੀ ਏਹ ਕਿੱਸਾ ਖ਼ੁਸ਼ਨੁਮਾਂ ਰੁੱਤਾਂ ਦਾ ਹਾਣੀ ਹੋਵੇ"
ਹਾਲੇ ਚੰਗੇ ਲੱਗਦੇ ਨਹੀਂ ਕੋਇਲੇ ਤੇਰੇ ਬੋਲ ਨੀ
ਓਦੋਂ ਗਾਵੀਂ ਆ ਕੇ-
ਓਦੋਂ ਗਾਵੀਂ ਆ ਕੇ ਜਦੋਂ ਮਾਹੀਆ ਹੋਇਆ ਕੋਲ਼ ਨੀ
ਹਾਲੇ ਚੰਗੇ ਲੱਗਦੇ ਨਹੀਂ
ਸੁਣ ਹਿਰਨਾਂ, "ਸਾਡੇ ਕੋਲ਼ ਨਾ ਘੁੰਮ ਵੇ ਸਾਡਾ ਚਿੱਤ ਨਹੀਂ ਰਾਜ਼ੀ"
"ਅਸੀਂ ਨਹੀਂ ਤੱਕਣੀ ਚਾਲ ਤੇਰੀ, ਨਾ ਤੇਰੀ ਸ਼ਰਾਰਤ ਬਾਜ਼ੀ"
ਅੱਜ ਸਾਡੀ ਗੱਲ ਮੰਨ ਕੇ ਜਾ, "ਜ਼ਰਾ ਚੜ੍ਹਕੇ ਢਾਬ ′ਤੇ ਵੇਖੀਂ"
"ਸ਼ਾਯਦ ਮੇਰਾ Sartaaj ਦਿੱਸੇ ਜ਼ਰਾ ਖੜ੍ਹਕੇ ਢਾਬ 'ਤੇ ਵੇਖੀਂ"
ਤੇ ਦੱਸੀਂ, ਕਦੋਂ ਆਊਗਾ-
ਹੋ ਦੱਸੀਂ, "ਕਦੋਂ ਆਊਗਾ ਹਜ਼ਾਰੇ ਵਾਲ਼ਾ ਮੁੰਡਾ?"
ਸੀਨੇ ਨਾਲ਼ ਲਾਊਗਾ ਹਜ਼ਾਰੇ ਵਾਲ਼ਾ ਮੁੰਡਾ
ਦੱਸੀਂ, "ਕਦੋਂ ਆਊਗਾ ਹਜ਼ਾਰੇ ਵਾਲ਼ਾ ਮੁੰਡਾ?"
ਸੀਨੇ ਨਾਲ਼ ਲਾਊਗਾ ਹਜ਼ਾਰੇ ਵਾਲ਼ਾ ਮੁੰਡਾ (ਹਜ਼ਾਰੇ ਵਾਲ਼ਾ ਮੁੰਡਾ)
ਕੰਨਾਂ ਦੇ ਝੁੰਮਕਿਆ ਵੇ, ਹਵਾ ਵਿੱਚ ਰੁਮਕਿਆ ਵੇ
ਸਿਰੇ ਦੀਏ ਸਗੀਏ ਨੀ, ਵਾਲਾਂ ਨਾਲ਼ ਲੱਗੀਏ ਨੀ
ਹੋ, ਗੁੱਤ ਦੇ ਪਰਾਂਦਿਆ ਵੇ ਤੇ ਸੌ ਵੱਲ ਖਾਂਦਿਆ ਵੇ
ਗਲੇ ਦੀ ਤਵੀਤੀਏ ਨੀ, ਓ ਚੁੱਪ-ਚੁਪੀਤੀਏ ਨੀ
ਹਾਏ ਦੱਸੀਂ, "ਕਦੋਂ ਆਊਗਾ ਹਜ਼ਾਰੇ ਵਾਲ਼ਾ ਮੁੰਡਾ?"
ਸੀਨੇ ਨਾਲ਼ ਲਾਊਗਾ, ਹਜ਼ਾਰੇ ਵਾਲ਼ਾ ਮੁੰਡਾ
ਸਾਨੂੰ ਸਾਡੇ ਚਾਅ ਜਹੇ ਨਹੀਂ ਜੀਣ ਦਿੰਦੇ
ਉੱਪਰੋਂ ਉਸਦੇ ਰਾਹ ਜਹੇ ਨਹੀਂ ਜੀਣ ਦਿੰਦੇ
ਉਸਨੇ ਜੇਕਰ ਲਾਈਆਂ, ਤੋੜ ਚੜ੍ਹਾਵੇ ਵੀ
ਐਨਾ ਚਿਰ ਕਿਓਂ ਲਾਇਆ? ਫ਼ੇਰਾ ਪਾਵੇ ਵੀ
ਓ, ਇਸ਼ਕ ਲੜਾਕੇ ਡਰਨਾ ਵੀ ਗੁਸਤਾਖ਼ੀ ਏ
ਪਰ ਬੇਮਤਲਬ ਦੁੱਖ ਜਰਨਾ ਵੀ ਗੁਸਤਾਖ਼ੀ
ਬੇਮਤਲਬ ਦੁੱਖ ਜਰਨਾ ਵੀ ਗੁਸਤਾਖ਼ੀ ਏ
ਹਾਏ, ਸੁੱਖੀ-ਸਾਂਦੀ ਸ਼ੌਕ-ਸ਼ੌਕ ਵਿੱਚ ਰੋਗ ਕੁਲਹਿਣੇ ਲਾ ਬੈਠ, ਰੋਗ ਕੁਲਹਿਣੇ ਲਾ ਬੈਠੇ
ਅੱਲ੍ਹੜ ਉਮਰ ਨਿਆਣੀ ਦੇ ਵਿੱਚ ਉਮਰਾਂ ਦਾਅ ਤੇ ਲਾ ਬੈਠੇ, ਉਮਰਾਂ ਦਾਅ ਤੇ ਲਾ ਬੈਠੇ
ਨੀ ਦੱਸੀਂ, "ਕਦੋਂ ਆਊਗਾ ਹਜ਼ਾਰੇ ਵਾਲ਼ਾ ਮੁੰਡਾ?"
ਸੀਨੇ ਨਾਲ਼ ਲਾਊਗਾ, ਹਜ਼ਾਰੇ ਵਾਲ਼ਾ ਮੁੰਡਾ
ਹੋ, ਮੇਰੇ ਕੰਨ ਵਿੱਚ ਕਿਹਾ ਖ਼ੁਦਾ ਨੇ, "ਜਿਗਰਾ ਰੱਖੀਂ ਡੋਲੀ ਨਾ"
"ਆਖਿਰ ਨੂੰ ਵਸਲ ਤਾਂ ਹੋਣੇ, ਬੱਸ ਚੁੱਪ ਕਰ ਜਾ ਬੋਲੀਂ ਨਾ"
"ਆਖਿਰ ਨੂੰ ਵਸਲ ਤਾਂ ਹੋਣੇ, ਬੱਸ ਚੁੱਪ ਕਰ ਜਾ ਬੋਲੀਂ ਨਾ"
ਪਰ ਮੈਂ ਤਾਂ ਰੱਬ ਨੂੰ ਕਹਿਤਾ, "ਮੇਰਾ ਮਾਹੀਆ ਹੁਣੇ ਮਿਲਾਵੋ"
"ਸਾਨੂੰ ਉਸ ਬਿਨ ਸਮਝ ਨਹੀਂ ਆਉਂਦਾ, ਤੁਸੀਂ ਸਾਨੂੰ ਨਾ ਸਮਝਾਵੋ"
ਗੱਲ ਸੁਣ ਨੀ ਤੇਜ਼ ਹਵਾਏ, "ਇਹ ਰਮਜ਼ ਕਿਤੇ ਫੋਲੀਂ ਨਾ"
"ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਘੋਲੀਂ ਨਾ"
"ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਘੋਲੀਂ ਨਾ"
ਜੇ ਕਿੱਧਰੇ Sartaaj Satinder ਸਾਡੇ ਪਿੰਡ ਨੂੰ ਆਵੇ, ਸਾਡੇ ਪਿੰਡ ਨੂੰ ਆਵੇ
ਬਾਹੋਂ ਪਕੜ ਬਿਠਾਵਾਂ ਨੀ, ਮੈਂ ਵੇਖਾਂ ਤੇ ਓਹ ਗਾਵੇ, ਵੇਖਾਂ ਤੇ ਓਹ ਗਾਵੇ
ਸਾਡਾ ਗੀਤ ਗਾਊਗਾ- (ਗੀਤ ਗਾਊਗਾ)
ਹੋ, ਸਾਡਾ ਗੀਤ ਗਾਊਗਾ ਹਜ਼ਾਰੇ ਵਾਲ਼ਾ ਮੁੰਡਾ
ਹਾਏ ਦੱਸੀਂ, "ਕਦੋਂ ਆਊਗਾ ਹਜ਼ਾਰੇ ਵਾਲ਼ਾ ਮੁੰਡਾ?"
ਸੀਨੇ ਨਾਲ਼ ਲਾਊਗਾ, ਹਜ਼ਾਰੇ ਵਾਲ਼ਾ ਮੁੰਡਾ
Writer(s): Satinder Sartaaj, Jatinder Shah
Lyrics powered by www.musixmatch.com
More from Hazaarey Wala Munda
Loading
You Might Like
Loading
4m 30s · Punjabi